- ਕਿਉਂ ਜੀਵਾਂ ਬਿਨ ਤੇਰੇ ਜੀਣ ਦੀ ਵਜਾਹ ਕੋਈ ਨਾਂ, ਬਿਨ ਤੇਰੇ ਇਹ ਸਾਹਾਂ ਦਾ ਪਲ ਦਾ ਵਸਾਹ ਕੋਈ ਨਾਂ...
- ਫ਼ੋਟੋ ਤਾਂ ਅਸੀਂ ਸ਼ੌਕ ਨੂੰ ਖਿਚਵਾਉਂਣੇ ਹਾਂ, ਕਿਸੇ ਦੇ ਦਿਲ ਵੱਸਣ ਲਈ ਸਾਡਾ ਨਾਮ ਹੀ ਕਾਫੀ ਆ...
- ਥੋੜੀ ਜਿਹੀ ਜੇਬ ਕੀ ਫਟੀ, ਸਿੱਕਿਆਂ ਤੋਂ ਜ਼ਿਆਦਾ ਤਾਂ ਰਿਸ਼ਤੇ ਡਿੱਗ ਪਏ |
- ਦੋਸਤਾ...ਮੁਸੀਬਤ ਸਭ ਤੇ ਆਉਂਦੀ ਹੈ ਕੋਈ ਬਿਖਰ ਜ਼ਾਂਦਾ ਹੈ ਤੇ ਕੋਈ ਨਿਖਰ ਜ਼ਾਂਦਾ ਹੈ |
- ਜਿਸ ਰਿਸ਼ਤੇ 'ਚ ਮੈਂ ਜਾਂ ਮੇਰਾ ਆ ਜਾਵੇ, ਉਸ ਰਿਸ਼ਤੇ ਦੀ ਅਹਿਮੀਅਤ ਉੱਥੇ ਹੀ ਖਤਮ ਹੋ ਜਾਂਦੀ ਹੈ |
- ਕਿਸੇ ਨੂੰ ਮੰਦਾ ਬੋਲਣ ਤੋਂ ਪਹਿਲਾਂ ਆਪਣੀ ਚੰਗੀ ਗੱਲਾਂ ਨੂੰ ਯਾਦ ਕਰ ਲੈਣਾ ਚਾਹਿਦਾ ਹੈ, ਆਪਣੀ ਇਕ ਚੰਗੀ ਗੱਲ ਵੀ ਆਪਾਂ ਨੂੰ ਮਾੜਾ ਕਮ ਕਰਨ ਤੋਂ ਰੋਕ ਸੱਕਦੀ ਹੈ |
- ਲੰਘੇ ਪਾਣੀ ਵਾਂਗੂੰ ਦੂਰ ਹੋ ਗਿਆ ਸੱਜਣਾਂ ਵੇ, ਸੁੱਕ ਨਾਂ ਜਾਵਾਂ ਕਿਧਰੇ ਹਿਜਰ ਤੇਰੇ ਵਿੱਚ ਰੁੱਖ ਹੋ ਕੇ...
- ਕੋਈ ਕਹਿੰਦਾ ਉਹ ਤਾਂ ਯਾਦ ਨੀਂ ਕਰਦੇ ਤੈਨੂੰ ਫੇਰ ਤੂੰ ਕਿਉਂ ਕਰਦਾ ਏਂ, ਮੈਂ ਕਿਹਾ ਰਿਸ਼ਤੇ ਨਿਭਾਉਣ ਵਾਲੇ ਮੁਕਾਬਲਾ ਨਹੀਂ ਕਰਿਆ ਕਰਦੇ |
- ਕਿੱਥੇ ਮਿਲਦਾ ਅੱਜ਼ ਦੇ ਜ਼ਮਾਨੇ 'ਚ ਸਮਝਣ ਵਾਲਾ, ਜਿਹੜਾ ਆਉਂਦਾ ਸਮਝਾ ਕੇ ਚਲਾ ਜ਼ਾਂਦਾ |
- ਮੈਂ ਪੂਰਾ ਮਗਨ ਸੀ ਰੋਟੀ-ਸਬਜ਼ੀ ਵਿੱਚ ਕਮੀ ਕੱਢਣ ਲਈ ਤੇ ਕੋਈ ਰੱਬ ਦਾ ਸੁੱਕੀ ਰੋਟੀ ਲਈ ਸ਼ੁਕਰ ਮਨਾ ਰਿਹਾ ਸੀ |
- ਓ ਮੇਰੀ ਜ਼ਿੰਦਗੀ ਤੈਨੂੰ ਕਿਵੇਂ ਪਿਆਰ ਕਰਾਂ ਮੈਂ, ਤੇਰਾ ਹਰ ਸਾਹ ਮੇਰੀ ਉਮਰ ਘਟਾ ਦਿੰਦਾ |
- ਉਹਦੇ ਤੋੜੇ ਫ਼ੁੱਲ ਤਾਂ ਹੁਣ ਤਕ ਵੀ ਮੁਰਝਾਏ ਨਹੀਂ,
ਮੈਂ ਤਾਂ ਫ਼ਿਰ ਵੀ ਇਨਸਾਨ ਹਾਂ,
ਉਹਦਾ ਗੁਣ ਕਿੱਦਾਂ ਨਕਾਰ ਸਕਦਾ |
- ਦੁਨੀਆਂ ਲਈ ਚਾਹੇ ਅਸੀਂ ਕੌਡੀਆਂ ਵਰਗੇ ਹਾਂ, ਪਰ ਆਪਣੀ ਮਾਂ ਦੇ ਲਈ ਅਸੀਂ ਹੀਰੇ ਹਾਂ...
- ਜਿਸ ਦਿਨ ਤੁਸੀਂ ਆਪਣੀ ਸੋਚ ਵੱਡੀ ਕਰ ਲਈ, ਵੱਡੇ ਵੱਡੇ ਲੋਕ ਆਪਣੇ ਬਾਰੇ ਸੋਚਣਾ ਸ਼ੁਰੂ ਕਰ ਦੇਣਗੇ |
- ਉੱਡਣ 'ਚ ਬੁਰਾਈ ਨਹੀਂ ਹੈ, ਪਰ ਸਿਰਫ ਓਨਾਂ ਹੀ ਉੱਡੋ ਜਿੱਥੋਂ ਜ਼ਮੀਨ ਸਾਫ ਦਿਖਾਈ ਦੇਵੇ |
- ਉਹ ਸੁਪਨੇ ਕਦੇ ਸੱਚ ਨਹੀਂ ਹੁੰਦੇ ਜੋ ਸੌਣ ਵੇਲੇ ਦੇਖੇ ਜਾਂਦੇ ਨੇਂ, ਸੁਪਨੇ ਉਹੀ ਸੱਚ ਹੁੰਦੇ ਨੇਂ ਜਿਹਨਾਂ ਨੂੰ ਪੂਰਾ ਕਰਨ ਲਈ ਤੁਸੀਂ ਸੌਣਾ ਛੱਡ ਦਿਓ |
- ਦਿਲ ਹੌਂਕਾ ਤਾਂ ਜ਼ਰੂਰ ਤੇਰਾ ਲੈਂਦਾ ਹੋਵੇਗਾ ਜਦੋਂ ਗੱਲਾਂ ਮੇਰੀਆਂ ਦੋਸਤਾਂ ਨੂੰ ਦੱਸਦਾ ਹੋਵੇਗਾਂ |
- ਮੇਰੇ ਸਟੇਟਸ ਪੜ੍ਹਕੇ ਸਿਰਫ ਇੰਨਾ ਹੀ ਕਿਹਾ ਉਸਨੇ ਕਲ਼ਮ ਖੋਹ ਲਵੋ ਇਸਤੋਂ, ਇਸਦੇ ਲਫ਼ਜ਼ ਦਿੱਲ ❤ ਚੀਰਦੇ ਨੇ |
- ਕਿਸੇ ਕੰਮ ਨਾ ਆਇਆ ਜੋ ਸਕੂਲਾਂ/ਕਾਲਜਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ |